Search Bar

Latest Shayari On Life in Punjabi [New 2024]

 Latest Shayari On Life in Punjabi

Hello Friends, Welcome to our Shayari Website. Hope you all are fine. On this Shayari website, you can find all types of Shayari like Shayari On Life in Punjabi, Sad Shayari On Life in Punjabi, Shayari About Life in PunjabiDosto Agar app Shayari On Life in Punjabi language ki talash kr rhe hai to app ek dum shi jgah par aaye hai. Apko yha par bhut bdia shayari padhne ko milegi sbse ek dum hatke vali. Is shayari ko aap aasani se copy krke apni photo ke caption me daal skte hai or Social Media par be upload kr skte hai.


shayari on life in punjabi


Shayari On Life in Punjabi



 ਹੁਣ ਆਮ ਜਿਹੀ ਏ ਜ਼ਿੰਦਗੀ,
 ਸਾਡੀ ਨਾ ਕੋਈ ਲੱਗੇ ਖਾਸ,
ਆਉਣ ਵਾਲਿਆਂ ਦਾ ਸੁਆਗਤ ਕਰੀਏ,
 ਜਾਣ ਵਾਲਿਆਂ ਲਈ ਅਰਦਾਸ |


 ਪਹਿਲ ਕੀਤੀ ਦਿਲੀਏ ਤੂੰ ਜੋ ਸੁੱਤੇ ਸ਼ੇਰ ਵੰਗਾਰੇ,
ਵੇਖ ਤੇਰੀ ਹਿੱਕ ਤੇ ਚੜ੍ਹ ਕੇ ਨੀਂ ਸੂਰਮੇ ਲਾਉਂਦੇ ਨੇ ਜੈਕਾਰੇ |


 ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ,
 ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ |



shayari on life in punjabi



 ਆਪਣੇ ਉਹ ਨਹੀਂ ਜੋ ਤਸਵੀਰ ਵਿੱਚ ਖੜਨ,
ਆਪਣੇ ਉਹ ਨੇ ਜੋ ਤਕਲੀਫ ਵਿੱਚ ਨਾਲ ਖੜਨ |


 ਜਿੰਦਗੀ ਚੋਂ ਦੋ ਚੀਜਾਂ ਕਦੇ ਵੀ ਨਾ ਕਰੋ, 
 ਝੂਠੇ ਇਨਸਾਨ ਨਾਲ ਪ੍ਰੇਮ ਤੇ ਸੱਚੇ ਇਨਸ਼ਾਨ ਨਾਲ ਗੇਮ |


 ਤੂੰ ਸਾਡੇ ਨੇੜੇ ਤਾਂ ਆਹੀ ਪਰ ਅਵਸੋਸ,
 ਤੂੰ ਸਾਡੇ ਦਿਲ ਦੇ ਨੇੜੇ ਨਾਂ ਆ ਸੱਕੀ |


 ਦੋਸਤੀ ਤੋਂ ਮੁਹੱਬਤ ਹੋ ਸਕਦੀ, 
ਪਰ ਮੁਹੱਬਤ ਤੋਂ ਮੁੜ ਦੋਸਤੀ ਨਈ ਹੋ ਸਕਦੀ |


 ਕਦੇ ਸਾਡੀ ਜਿੰਦਗੀ ਵਿਚ ਇੱਕ,
 ਅਜਿਹਾ ਦਿਨ ਵੀ ਆਇਆ ਸੀ, 
ਜਿਸ ਦਿਨ ਕੋਈ ਸਾਡੇ ਵੱਲ,
 ਵੇਖ ਕੇ ਮੁਸਕੁਰਾਇਆ ਸੀ | 


 ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ,
 ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ | 


 ਉਹ ਕਿੱਥੇ ਜੱਗ ਦਾ ਡਰ ਰੱਖਦੇ,
 ਜੋ ਦਰਦ ਵੀ ਹੱਸ ਕੇ ਚੁਣਦੇ ਨੇ,
ਪਿਆਰ ਜਿਨ੍ਹਾਂ ਦੇ ਹੱਡੀਂ ਰਚਿਆ, 
ਉਹ ਨਾ ਕਿਸੇ ਦੀ ਸੁਣਦੇ ਨੇ |


Sad Shayari On Life in Punjabi



 ਖੋਹਣ ਤੋਂ ਡਰਦਾ ਆ, ਤਾਹੀਂ ਇਜ਼ਹਾਰ ਨੀ ਕਰਦਾ, 
ਭਾਵੇਂ ਇੱਕ ਤਰਫ਼ਾ ਹੀ ਸਹੀ ਪਰ,
 ਪਿਆਰ ਸਾਹਾਂ ਤੋਂ ਵਧੇਰੇ ਕਰਦਾ ਆ |


 ਬਹੁਤਿਆ ਨੂੰ ਆਪਣਾ ਬਣਾਉਣ ਦੀ ਚਾਹਤ ਨਹੀ ਸਾਨੂੰ,
ਬਸ ਆਪਣੇ, ਆਪਣੇ ਬਣੇ ਰਹਿਣ ਏਹੀ ਬਹੁਤ ਏ |


 ਜਿੰਦਗੀ ਹੁੰਦੀ ਸਾਹਾ ਦੇ ਨਾਲ,
 ਮੰਜਿਲ ਮਿਲੇ ਰਾਹਾ ਦੇ ਨਾਲ,
  ਇਜ਼ਤ ਮਿਲਦੀ ਜ਼ਮੀਰ ਨਾਲ,
ਪਿਆਰ ਮਿਲੇ ਤਕਦੀਰ ਨਾਲ | 



shayari on life in punjabi



 ਕੁਝ ਰਿਸ਼ਤੇ ਇਓ ਮੁੱਕ ਜਾਂਦੇ ਨੇ,
ਜਿਵੇ ਰੁੱਖ ਨੂੰ ਲੱਗੇ ਕੁਝ ਪੱਤੇ ਸੁੱਕ ਜਾਂਦੇ ਨੇ |


 ਵਜਾਹ ਪੁੱਛਣ ਦਾ ਮੌਕਾ ਹੀ ਨਹੀਂ ਮਿਲਿਆ,
ਬਸ ਸਮਾਂ ਗੁਜ਼ਰਦਾ ਗਿਆ ਤੇ ਅਸੀਂ ਅਜਨਬੀ ਬਣਦੇ ਗਏ |


 ਜਰੂਰੀ ਨਹੀਂ ਪਿਆਰ ਕੋਲ ਰਹਿ ਕੇ ਹੀ ਹੁੰਦਾ ਹੈ,
ਕਯੀ ਵਾਰ ਦੂਰ ਰਹਿ ਕੇ ਵੀ ਰਿਸ਼ਤੇ ਰੂਹ ਤੋਂ ਨਿਭਾਏ ਜਾਂਦੇ ਨੇ |


 ਐਨੀਆਂ ਠੋਕਰਾਂ ਦੇਣ ਲਈ,
 ਤੇਰਾ ਵੀ ਧੰਨਵਾਦ ਐ ਜ਼ਿੰਦਗੀ,
 ਚੱਲਣ ਦਾ ਨਹੀਂ ਸੰਭਲ਼ਣ,
 ਦਾ ਹੁਨਰ ਤਾਂ ਆ ਹੀ ਗਿਆ | 


 ਸੁਭਾਅ ਦੇ ਮਿੱਠੇ ਜ਼ਰੂਰ ਆ,
ਪਰ ਮਿੱਠਾ ਬਣ ਕੇ ਕਿਸੇ ਨੂੰ ਠੱਗ ਦੇ ਨਹੀ |


 ਦੇਖ ਜ਼ਿੰਦਗੀ ਤੂੰ ਸਾਨੂੰ ਰੁਵਾਉਣਾ  ਛੱਡ ਦੇ, 
ਜੇ ਅਸੀਂ ਨਾਰਾਜ ਹੋ ਗਏ ਤਾ ਤੈਨੂੰ ਛੱਡ ਦਵਾਂਗੇ | 


 ਕਮਲਿਆ ਜਦ ਤਕ ਮੈਂ ਤੇਰੇ ਦਿਲ ਚ ਵੱਸਦੀ ਆਂ,
  ਤੂੰ ਦਿਲ ਨਾ ਛੱਡਿਆ ਕਰ |


Best Shayari On Life in Punjabi



 ਸਰੀਰ ਦਾ ਸਭ ਤੋਂ ਖੂਬਸੂਰਤ ਹਿੱਸਾ ਹੁੰਦਾ ਹੈ ਦਿਲ,
  ਜੇ ਇਹੀ ਸਾਫ ਨਾ ਹੋਇਆ ਤਾਂ ਸੋਹਣੀ ਸ਼ਕਲ ਦਾ ਕੀ | 


 ਬੇਪਰਵਾਹਾਂ ਦੇ ਸ਼ਹਿਰ ਵਿੱਚ,
 ਹਵਸ ਦੇ ਪੁਜਾਰੀ ਵੱਸਦੇ ਨੇ,
ਜਿੱਥੇ ਦਿੱਲਾ ਤੇ ਠੋਕਰਾਂ ਵੱਜਦੀਆਂ,
 ਜਿਸਮਾ ਦੇ ਮੁੱਲ ਲੱਗਦੇ ਨੇ |


 ਕੱਲੀ ਫੋਟੋ ਦੇਖ ਕੇ ਮੇਰੀ, 
ਕਿੱਥੇ ਦਿਲ ਰੱਜਦਾ ਹੋਣਾ ਏ, 
ਜਦ ਮੇਰਾ ਨਹੀ ਜੀਅ ਲੱਗਦਾ, 
ਓਹਦਾ ਕਿਹੜਾ ਲੱਗਦਾ ਹੋਣਾ ਏ |



shayari on life in punjabi



 ਰਿਸ਼ਤਾ ਕਿਸੇ ਗੈਰ ਨਾਲ ਹੋਵੇ ਜਾਂ ਖੂਨ ਦਾ ਹੋਵੇ,
ਨਿਭਦਾ ਓਹੀ ਜਿਹੜਾ ਦਿਲ ਤੋਂ ਜੁੜਿਆ ਹੋਵੇ |


 ਖੁਸ਼ ਰਹਿਣ ਦਾ ਬੱਸ ਇਹ ਹੀ ਤਰੀਕਾ ਹੈ,
  ਜਿੱਦਾ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ | 


 ਤੂੰ ਮੈਨੂੰ ਸਮਝਿਆ ਕਰ,
ਸਮਝਾਉਣ ਵਾਲੇ ਤਾਂ ਬਹੁਤ ਮਿਲੇ ਆ ਜ਼ਿੰਦਗੀ  |


 ਇਹ ਜਿੰਦਗੀ ਦੇ ਜਜਬੇ ਨੂੰ ਸਲਾਮ ਹੈ ਮੇਰਾ, 
ਕਿਉਕਿ ਇਹਨੂੰ ਵੀ ਪਤਾ ਕਿ ਇਸ ਦੀ ਮੰਜ਼ਿਲ ਮੌਤ ਹੈ,
ਪਰ ਫਿਰ ਵੀ ਦੌੜ ਰਹੀ ਆ | 


 ਬਸ ਏਹੀ ਸੋਚ ਕੇ ਸਬਰ ਕਰ ਰਹੇ ਆਂ,
ਕਿ ਉਮਰ ਦੁੱਖਾਂ ਭਰੀ ਤਾਂ ਨੀ ਹੋ ਸਕਦੀ |


 ਕੋਈ ਤੁਹਾਡਾ ਸਾਥ ਨਾ ਦੇਵੇ, ਤਾਂ ਉਦਾਸ ਨਾਂ ਹੋਇਉ,
  ਕਿਉਂਕਿ ਪ੍ਰਮਾਤਮਾ ਤੋਂ ਵੱਡਾ ਹਮਸਫਰ ਕੋਈ ਨਹੀਂ |


 ਜਿਹਨੇ ਕਿਸੇ ਸਬਰ ਕੀਤਾ ਹੋਵੇ,
ਓਹੀ ਰਿਸ਼ਤੇ ਦੀ ਕਦਰ ਕਰਨੀ ਜਾਣਦੇ ਨੇ |


Shayari On life in the Punjabi Language



 ਦਿਲ ਤੇ ਦਿਮਾਗ ਦੋਨੋਂ ਜ਼ਰੂਰੀ ਨੇ,
  ਰਿਸ਼ਤੇ ਦਿਲ ਤੋਂ ਨਿਭਦੇ ਨੇ,
  ਤੇ ਦੁਨੀਆਦਾਰੀ ਦਿਮਾਗ ਤੋਂ |


 ਸੋਹਣੇ ਨਾ ਬਣੋ, ਚੰਗੇ ਬਣੋ,
  ਸਲਾਹ ਨਾ ਦਿਓ, ਮਦਦ ਕਰੋ | 


 ਅਜੇ ਤਾਂ ਮੇਰੀ ਜ਼ਿੰਦਗੀ ਚ ਕੋਈ ਖਾਸ ਨਹੀ,
ਪਰ ਕਿਸੇ ਖਾਸ ਦੀ ਆਉਣ ਦੀ ਆਸ ਜਰੂਰ ਆ |



shayari on life in punjabi



 ਮਾਂ ਵਰਗੀ ਕਿਸੇ ਨੇ ਰੀਸ ਨਹੀ ਕਰਨੀ,
ਨਾ ਬਾਪੂ ਵਾਂਗੂੰ ਖੜਣਾ ਏ,
ਨਾ ਭੈਣਾਂ ਵਾਂਗੂੰ ਪਿਆਰ ਹੀ ਕਰਨਾ,
ਨਾ ਵੀਰਾਂ ਵਾਂਗੂੰ ਕਿਸੇ ਨੇ ਲੜਣਾ ਏ |


 ਤਕਦੀਰ ਦੇਂਦੀ ਸਾਥ ਸਾਡਾ ਰਹਿਣਾ ਸੀ ਮਿਲਾਪ ਸਾਡਾ,
  ਮੈ ਗੜਵਾ ਤੂੰ ਮੇਰੀ ਡੋੜ ਹੋਣੀ ਸੀ,
  ਮੰਨਿਆਂ ਬਗ਼ੈਰ ਤੇਰੇ Zindagi ਗੁਜਰ ਜ਼ੂ,
  ਤੂੰ ਜੇ ਹੁੰਦੀ ਤਾ ਗੱਲ ਹੋਰ ਹੋਣੀ ਸੀ |


 ਹਰ ਕੁੜੀ ਦੀ ਰੀਝ ਹੁੰਦੀ ਏ ਕਿ,
 ਉਹਦੀ ਜ਼ਿੰਦਗੀ ਚ ਆਉਣ ਵਾਲਾ,
 ਉਹਦੀ ਹਰ ਰੀਝ ਪੁਗਾਵੇ |


 ਚੰਗੇ ਦਿਨ ਲਿਆਉਣ ਲਈ, 
ਮਾੜੇ ਦਿਨਾਂ ਨਾਲ ਲੜਨਾ ਪੈਂਦਾ |  


 ਇਸ਼ਕ ਉਹ ਰਸਤਾ ਏ ਜੋ ਸਿੱਧਾ ਰੱਬ ਤੱਕ ਪਹੁੰਚਦਾ ਏ,
ਤੇ ਇਸਨੂੰ ਕੋਈ ਸੱਚੇ ਇਸ਼ਕ ਵਾਲਾ ਹੀ ਸਮਝ ਸਕਦਾ ਏ |


 ਜਿੱਤਣ ਦਾ ਮਜ਼ਾ ਉਦੋਂ ਹੀ ਆਉਂਦਾ,
ਜਦੋਂ ਕੋਈ ਤੁਹਾਡੇ ਹਾਰਨ ਦੀ ਉਡੀਕ ਕਰ ਰਿਹਾ ਹੋਵੇ | 


 ਬਿਨਾਂ ਕੀਤਿਆਂ ਗੁਨਾਹਾਂ ਦੀ ਮਿਲੀ ਜਿਵੇਂ ਸਜ਼ਾ,
ਉਦਾਸ ਏ ਮਨ ਪਰ ਪਤਾ ਨਹੀਂਓ ਵਜ੍ਹਾ |

Punjabi Shayari On Life



 ਕਿਸਮਤਾਂ ਮਿਹਨਤ ਕਿੱਤੀਆ ਹੀ ਬਦਲਦੀਆਂ ਨੇ
 ਆਲਸ ਤਾਂ ਬੰਦੇ ਨੂੰ ਮੂੰਹ ਤੱਕ ਨਾ ਧੋਣ ਦੇਵੇ | 


 ਵਾਲੇ ਮਿੱਠੇ ਬੋਲ ਬੋਲਕੇ ਲੋਕਾਂ ਨੇ ਮੋਹ ਲਿਆ,
ਕੜਵੇ ਬੋਲ ਹੁੰਦੇ ਤਾਂ ਫਿਰ ਅੱਜ ਗੱਲ ਕੁਝ ਹੋਰ ਹੋਣੀ ਸੀ |


 ਮੇਰਾ ਰੱਬ ਪਤਾ ਨਹੀਂ ਕਿਵੇਂ ਪਰਖਦਾ ਹੈ ਮੈਨੂੰ,
 ਇਮਤਿਹਾਨ ਵੀ ਮੁਸ਼ਕਿਲ ਲੈਂਦਾ ਹੈ,
 ਤੇ ਹਾਰਨ ਵੀ ਨਹੀਂ ਦਿੰਦਾ |



shayari on life in punjabi



 ਬਹੁਤ ਫਰਕ ਏ ਜਨਾਬ,
ਉੱਤੋਂ ਉੱਤੋਂ ਹੱਸਣ ਚ, ਤੇ ਦਿਲ ਤੋਂ ਹੱਸਣ ਚ |


 ਨਾ ਮਾਰੋ ਪਾਣੀ ਵਿੱਚ ਪੱਥਰ,
 ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ,
  ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ,
  ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ | 


 ਸਾਨੂੰ ਨਾ ਫਿਕਰ ਨਾ ਫਾਕੇ,
ਦੁਨੀਆ ਚਾਹੇ ਜੋ ਮਰਜ਼ੀ ਆਖੇ |


 ਹਰ ਕਿਸੇ ਨੂੰ ਉੰਨੀ ਹੀ ਜਗਹ ਦਿਓ
 ਦਿਲ ਵਿਚ ਜਿੰਨੀ ਓਹ ਤੁਹਾਨੂੰ ਦਿੰਦਾ ਹੈ, 
ਨਹੀਂ ਤਾਂ ਖੁੱਦ ਰੋਵੋਗੇ ਜਾ ਓਹ ਤੁਹਾਨੂੰ ਰੋਆਉਗਾ |


 ਹਮੇਸ਼ਾ ਤਿਆਰੀ ਚ ਰਿਹਾ ਕਰੋ ਜਨਾਬ,
ਮੌਸਮ ਤੇ ਇਨਸਾਨ ਕਦੋਂ ਬਦਲ ਜਾਣ ਕੋਈ ਪਤਾ ਨਹੀਂ |


 ਤਕਦੀਰ ਤੇ ਫਕੀਰ,
 ਦਾ ਕੋਈ ਪਤਾ ਨਹੀ ਕਦੋ ਕੀ ਦੇ ਜਾਣ | 


 ਅਸੀ ਤੇਰੇ ਨਾਲ ਆਂ, ਕਹਿਣ ਵਾਲੇ ਬਥੇਰੇ ਨੇ,
ਮਾੜਾ ਵਕਤ ਹੀ ਦੱਸਦਾ, ਕੌਣ ਗੈਰ ਤੇ ਕੌਣ ਤੇਰੇ ਨੇ |

Shayari About in Life in Punjabi


 ਖ਼ੁਦ ਨਾਲ ਕਰੋਗੇ ਬਹਿਸ ਤਾਂ,
 ਸਵਾਲਾਂ ਦੇ ਜਵਾਬ ਮਿਲ ਜਾਣਗੇ,
 ਦੂਸਰਿਆਂ ਨਾਲ ਕਰੋਗੇ ਬਹਿਸ ਤਾਂ,
 ਕਈ ਹੋਰ ਸਵਾਲ ਖੜ੍ਹੇ ਹੋ ਜਾਣਗੇ |


 ਝੂਠ ਬੋਲ ਕੇ ਰਿਸ਼ਤੇ ਜੁੜ ਤਾਂ ਸਕਦੇ ਨੇ,
ਪਰ ਕਦੀ ਨਿਭਦੇ ਨਹੀ ਹੁੰਦੇ |


 ਉਂਝ ਦੁਨੀਆਂ ਤੇ ਲੋਕ ਬਥੇਰੇ ਨੇ,
 ਤੂੰ ਫ਼ਿਕਰ ਓਹਨਾ ਦੀ ਕਰ ਜੋ ਤੇਰੇ ਨੇ | 



shayari on life in punjabi



 ਹਰ ਕੁੜੀ ਏਨੀ ਮਤਲਬੀ ਤਾਂ ਜ਼ਰੂਰ ਹੁੰਦੀ,
ਕਿ ਆਪਣੇ ਪਿਆਰ ਨੂੰ ਕਿਸੇ ਨਾਲ ਵੰਡ ਨਹੀ ਸਕਦੀ |


 ਕਿਸੇ ਪਿਛੇ ਮਰਨ ਨਾਲੋਂ ਚੰਗਾ,
 ਕਿਸੇ ਲਈ ਜੀਨਾ ਸਿਖੋ |


 ਕੁਝ ਗੱਲਾਂ ਕਹੀਆ ਨਹੀ,
ਬਸ ਸਮਝੀਆ ਜਾਂਦੀਆ ਨੇ |


 ਡੂੰਗੀ ਗੱਲ ਸਮਝਣ ਲਈ,
 ਡੂੰਗਾ ਹੋਣਾ ਜਰੂਰੀ ਹੈ ਅਤੇ,
 ਡੂੰਗਾ ਓਹੀ ਹੋ ਸਕਦਾ ਹੈ ਜਿਨੇ,
 ਡੂੰਗੀਆਂ ਸੱਟਾ ਖਾਦੀਆਂ ਹੋਣ | 


 ਸੁਣੀ ਸੁਣਾਈ ਗੱਲ ਸੁਣ ਕੇ, ਦੂਜਿਆ ਨੂੰ ਕਰਦੀ ਏ,
ਸੱਚ ਦੱਸਾਂ ਏ ਦੁਨੀਆ ਵੀ ਹੱਦ ਹੀ ਕਰਦੀ ਏ |


 ਜੇ Pyaar ਹੀ ਕਰਨਾ ਤਾ ਰੱਬ ਨਾਲ ਕਰੋ,
 ਇਹ ਤੂਹਾਨੂੰ ਕਦੀ ਵੀ ਥੋਖਾ ਨੀ ਦੳ_ਗਾ  |


 ਅਸੀ ਵੀ ਨਰਾਜ਼ਗੀ ਉੱਥੇ ਜਤਾਉਂਦੇ ਆਂ,
ਜਿੱਥੇ ਉਮੀਦ ਹੋਵੇ ਕਿਸੇ ਦੇ ਮਨਾਉਣ ਦੀ |

2 Lines Shayari On Life in Punjabi


 ਕਦੇ ਵੀ ਕਿਸੇ ਦਾ ਦਿਲ ਦੁਖਾਉਣ ਵਾਲੀ ਗੱਲ ਨਾ ਕਰੋ,
ਵਕਤ ਬੀਤ ਜਾਂਦਾ ਪਰ ਗੱਲਾਂ ਯਾਦ ਰਹਿ ਜਾਂਦੀਆ |


 ਜ਼ਿੰਦਗੀ ਚ ਸੱਬ ਤੋ ਖਾਸ ਇਨਸਾਨ ਓਹ ਹੁੰਦਾ ਹੈ,
ਜੋ ਤੁਹਾਨੂੰ ਉਦੋ ਵੀ ਪਿਆਰ ਕਰੇ ਜਦੋ,
 ਤੁਸੀਂ ਪਿਆਰ ਦੇ ਕਾਬਿਲ ਵੀ ਨਾ ਹੋਵੋ |


 ਜਦੋ ਤੁਸੀਂ ਰੋਜ਼ ਡਿੱਗ ਕੇ ਦੁਬਾਰਾ ਖੜੇ ਹੁੰਦੇ ਹੋ ਤਾਂ,
 ਤੁਹਾਡੇ ਹੋਂਸਲੇ ਜ਼ਿੰਦਗੀ ਤੋਂ ਵੀ ਵੱਡੇ ਹੋ ਜਾਂਦੇ ਹਨ | 



shayari on life in punjabi



 ਜ਼ਿੰਦਗੀ ਦੇ ਏਸ ਝਮੇਲੇ ਨੇ, ਭਾਵੇ ਦੂਰ ਕਰ ਦਿੱਤਾ ਰਾਹਾ ਨੂੰ,
ਪਰ ਕਦੇ ਤਾ ਮੇਲੇ ਹੋਵਣਗੇ, ਜਦ ਮਿਲ ਕੇ ਮਾਣਾਗੇ ਚਾਵਾ ਨੂੰ 


 ਕੁੱਝ ਕਰਨ ਦਾ ਜਜ਼ਬਾ ਹੋਵੇ ਤਾਂ,
 ਮੁਸ਼ਕਿਲ ਤੋਂ ਮੁਸ਼ਕਿਲ ਹਾਲਾਤ ਵੀ ਸੁਖਾਲੇ ਹੋ ਜਾਂਦੇ ਹਨ |


 ਇੱਕ ਸਾਥ ਰੱਬ ਦਾ ਛੁੱਟੇ ਨਾ,
 ਦੂਜਾ ਨਾਤਾ ਸੱਜਣਾ ਤੋਂ ਟੁੱਟੇ ਨਾ,
ਤੀਜਾ ਹਾਸੇ ਰਹਿਣ ਨਸੀਬਾਂ ਚ,
 ਚੌਥਾ ਅੱਖ ਚੋਂ ਹੰਝੂ ਫੁੱਟੇ ਨਾ |


 ਦੋਸਤਾ, ਮੁਸੀਬਤ ਸਭ ਤੇ ਆਉਂਦੀ ਹੈ,
 ਕੋਈ ਬਿਖਰ ਜ਼ਾਂਦਾ ਹੈ ਤੇ ਕੋਈ ਨਿਖਰ ਜ਼ਾਂਦਾ ਹੈ | 


 ਅੱਜ ਕੱਲ ਲਾਇਬ੍ਰੇਰੀਆਂ ਤੋਂ ਵੱਧ ਬਿਊਟੀ ਪਾਰਲਰ ਹਨ,
ਕਿਉਂਕੀ ਅਕਲਾਂ ਨਾਲੋਂ ਵੱਧ  ਸ਼ਕਲਾਂ ਦਾ ਮੁੱਲ ਹੈ |


 ਕਿਵੇਂ ਕਿਹ ਦਿਆਂ ਕਿ ਥੱਕ ਗਿਆ ਹਾਂ ਮੈਂ,
 ਪਤਾ ਨਹੀਂ ਕਿੰਨੀਆਂ ਜਿੰਮੇਵਾਰੀਆਂ ਜੁੜੀਆਂ ਨੇ ਮੇਰੇ ਨਾਲ |


 ਖੁਸ਼ੀ ਖੁਦ ਵਿੱਚੋ ਲੱਭੋ ਕਿਸੇ ਹੋਰ ਦਾ 
ਬੂਹਾ ਖੜਕਾਓਂਗੇ ਤਾਂ ਦੁੱਖ ਹੀ ਮਿਲੇਗਾ |


Shayari For Life in Punjabi


 ਗੱਲਾ ਕਰਨ ਨੂੰ ਤਾ ਦੁਨੀਆ ਸ਼ੇਰ ਹੁੰਦੀ ਏ,
ਬੀਤੇ ਆਪਣੇ ਨਾਲ ਤਕਲੀਫ ਤਾਂ ਫੇਰ ਹੁੰਦੀ ਏ |


 ਹਾਲਾਤਾਂ ਅਨੁਸਾਰ ਬਦਲਣਾ ਸਿੱਖੋ,
 ਸਾਰੀ ਉਮਰ ਜ਼ਿੰਦਗੀ ਇੱਕੋ ਜਿਹੀ ਨਹੀਂ ਰਹਿੰਦੀ | 


 ਇੱਥੇ ਜਿਉਣੇ ਦੇ ਸਭ ਰੱਖੇ ਵੱਖਰੇ ਨੇ ਢੰਗ,
ਕੋਈ ਹੱਸੇ ਕੋਈ ਰੋਵੇ ਸਭ ਰੱਬ ਦੇ ਨੇ ਰੰਗ |



shayari on life in punjabi



ਆਪਣੇ ਜ਼ਮੀਰ ਨੂੰ ਉੱਚਾ ਕਰ ਮਿੱਤਰਾਂ ਵੇਖੀ,
 ਲੋਕਾਂ ਦੇ ਮਹਿਲ ਵੀ ਓਹਦੇ ਅੱਗੇ ਛੋਟੇ ਹੋ ਜਾਣਗੇ | 


ਭਾਵੇਂ ਸ਼ਕਲੋੰ ਨਹੀ ਸੋਹਣੇ, ਰੱਬ ਸੋਹਣਾ ਜ਼ਮੀਰ ਦਿੱਤਾ,
ਜੇਬਾ ਨੋਟਾਂ ਨਾਲ ਨਹੀ ਭਰੀਆਂ, ਪਰ ਦਿਲ ਅਮੀਰ ਦਿੱਤਾ |


ਦੂਜਿਆਂ ਦੇ ਤਜ਼ਰਬੇ ਤੋਂ ਵੀ ਕੁੱਝ ਸਿੱਖਣਾ ਪੈਂਦਾ ਜਨਾਬ,
 ਜਿੰਦਗੀ ਛੋਟੀ ਪੈ ਜਾਂਦੀ ਆ ਖੁਦ ਸਬਕ ਸਿੱਖਦੇ ਸਿੱਖਦੇ | 


 ਸਿਰਫ ਇੱਕ ਬਹਾਨੇ ਦੀ ਤਲਾਸ਼ ਚ ਹੁੰਦਾ ਹੈ,
ਨਿਭਾਉਣ ਵਾਲਾ ਵੀ ਤੇ ਜਾਣ ਵਾਲਾ ਵੀ |


ਕਿੰਨੇ ਚਾਵਾਂ ਨਾਲ ਦੇਖੇ ਸੁਪਨੇ, 
ਰੀਝਾਂ ਨਾਲ ਸ਼ਿੰਗਾਰੀ ਉਹ ਜ਼ਿੰਦਗੀ ਖਾਸ ਰਹਿ ਗਈ, 
ਵੈਸੇ ਤੇ ਇਦਾਂ ਵੀ ਸੱਜਣਾ ਜੀ ਲੈਣਾ ਏ,
ਪਰ ਸੱਜਣਾ ਤੇਰੇ ਨਾਲ ਜੀਣ ਦੀ ਉਹ ਆਸ ਰਹਿ ਗਈ |


ਤੇਰਾ ਛੱਡ ਜਾਣਾ , ਮੇਰਾ ਟੁੱਟ ਜਾਣਾ,
 ਬਸ ਜਜ਼ਬਾਤਾਂ ਦਾ ਧੋਖਾ ਸੀ,
 ਇਕ ਹੋਰ ਸਾਲ ਬੀਤ ਗਿਆ,
 ਬਿਨ ਤੇਰੇ ਇਕ ਪਲ ਵੀ ਕੱਢਣਾ ਔਖਾ ਸੀ |


ਗੱਲ ਖੁਸ਼ੀਆ ਦੀ ਆਵੇ ਤਾਂ ਤੇਰਾ ਨਾਂ ਲੈ ਦਿਆਂ,
ਜਿੰਨੇ ਠੰਡ ਪਾਈ ਰੱਖੀ,ਓ ਤੂੰ ਛਾਂ ਏ,
ਜਿੰਨੇ ਰੋਣ ਨਹੀਓਂ ਦਿੱਤਾ ਕਦੇ ਅੱਖ ਮੇਰੀ ਨੂੰ,ਉਹਦਾ ਨਾਂ ਬਾਪੂ,
ਤੇ ਜਿੰਨੇ ਰੋਂਦਿਆ ਹਸਾਇਆ, ਓ ਮੇਰੀ ਮਾਂ ਏ |


Post a Comment

0 Comments

–>